Application To DC Sangrur
Read Count : 111
Category : Articles
Sub Category : Politics
ਸ੍ਰੀ ਮਾਨ ਜੀਡਿਪਟੀ ਕਮਿਸ਼ਨਰ ਸਾਹਿਬ,ਸੰਗਰੂਰ।ਵਿਸ਼ਾ : ਅਸਲੇ ਦੇ ਲਾਇਸੈਂਸ ਦਾ ਫਾਰਮ ਲੈਣ ਲਈ ਪੱਤਰਸ੍ਰੀ ਮਾਨ ਜੀ ਮੈ ਜਸਵੀਰ ਸਿੰਘ ਪੁੱਤਰ ਭਰਭੂਰ ਸਿੰਘ ਵਾਸੀ ਘੋੜੇਨਬ ਦਾ ਰਹਿਣ ਵਾਲਾ ਹਾਂ। ਮੇਰਾ ਪਹਿਲਾਂ ਪਿੰਡ ਕਮਾਲਪੁਰ ਦਿੜਬਾ ਦੇ ਨਜਦੀਕ ਸੀ। ਪਿਛਲੇ ਤਕਰੀਬਨ ਡੇਢ ਸਾਲ ਤੋ ਮੈ ਆਪਣੀ ਰਿਹਾਇਸ਼ ਪਿੰਡ ਘੋੜੇਨਾਬ ਵਿਖੇ ਕਰ ਲਈ ਹੈ। ਇਥੇ ਮੇਰਾ ਘਰ ਪਿੰਡ ਤੋ ਬਾਹਰ ਖੇਤਾਂ ਵਿੱਚ ਬਿਲਕੁਲ ਸੁੰਨਸਾਨ ਜਗਾ ਤੇ ਹੈ। ਘਰ ਵਿੱਚ ਅਸੀ ਸਿਰਫ ਪੰਜ ਮੈਬਰ ਮੈ , ਮੇਰੀ ਪਤਨੀ ,ਬੇਟੀ , ਮਾਤਾ ਤੇ ਪਿਤਾ ਜੀ ਹੀ ਰਹਿੰਦੇ ਹਾਂ। ਪਿੰਡ ਤੋ ਦੂਰ ਖੇਤਾਂ ਵਿੱਚ ਘਰ ਹੋਣ ਕਰਕੇ ਹਮੇਸ਼ਾ ਡਰ ਬਣਿਆ ਰਹਿੰਦਾ ਹੈ । ਬਾਕੀ ਮੇਰੀ ਜਮੀਨ ਕਮਾਲਪੁਰ ਹੈ ਜਿਸ ਕਰਕੇ ਮੈਨੂੰ ਵੇਲੇ ਕੁਵੇਲੇ ਕਮਾਲਪੁਰ ਵੀ ਜਾਣਾ ਪੈਂਦਾ ਹੈ। ਇੱਕ ਦੋ ਵਾਰ ਰਸਤੇ ਵਿੱਚ ਨਸੇੜੀਆਂ ਨਾਲ ਵੀ ਸਾਹਮਣਾ ਹੋਇਆ ਹੈ ਜੋ ਪੈਸੇ ਤੇ ਫੋਨ ਖੋਹ ਕੇ ਲੈ ਗਏ । ਸਰ ਮੈਨੂੰ ਘਰ ਬਿਲਕੁਲ ਨੀਂਦ ਨਹੀ ਆਉਦੀ।ਸਰ ਮੈ ਅਸਲਾ ਰੱਖਣ ਦੇ ਸਾਰੇ ਨਿਯਮਾ ਤੋ ਜਾਣੂ ਹਾਂ ਤੇ ਇੱਕ ਚੰਗਾ ਨਾਗਰਿਕ ਹਾਂ । ਸਰ ਮੈ ਆਪ ਜੀ ਨੂੰ ਹੱਥ ਜੋੜ ਬੇਨਤੀ ਕਰਦਾ ਹਾਂ ਕਿ ਮੈਨੂੰ ਇੱਕ ਅਸਲਾ ਲਾਇਸੈਂਸ ਜਾਰੀ ਕੀਤਾ ਜਾਵੇ ਤਾ ਜੋ ਮੈ ਆਪਣੀ ਜਾਨ ਮਾਲ ਤੇ ਆਪਣੇ ਪਰਿਵਾਰ ਦੀ ਰਾਖੀ ਕਰ ਸਕਾ ।ਸ੍ਰੀਮਾਨ ਜੀ ਬੜੀ ਉਮੀਦ ਨਾਲ ਤੁਹਾਨੂੰ ਬੇਨਤੀ ਕਰ ਰਿਹਾ ਜੀ ਤੁਹਾਡੇ ਉਪਰਾਲੇ ਸਦਕਾ ਮੈ ਤੇ ਮੇਰਾ ਪਰਿਵਾਰ ਚੈਨ ਦੀ ਜਿੰਦਗੀ ਬਤੀਤ ਕਰ ਸਕੇਗਾਜਸਵੀਰ ਸਿੰਘ ਪੁੱਤਰ ਭਰਭੂਰ ਸਿੰਘਪਿੰਡ ਘੋੜੇਨਾਬਤਹਿਸੀਲ ਲਹਿਰਾਸੰਗਰੂਰ9872534611
Comments
- No Comments