
ਖੇਡ ਅਨੋਖਾ
Read Count : 179
Category : Poems
Sub Category : N/A
- ਖੇਡ ਅਨੋਖਾ
- ਭਰ ਕੇ ਡੁੱਲਣਾ ਸੌਖਾ ਹੈ,
- ਖਾਲੀ ਨੂੰ ਭਰਨਾ ਔਖਾ ਹੈ।
- ਇਹ ਖੇਡ ਬੜਾ ਅਨੋਖਾ ਹੈ,
- ਹਰ ਇੱਕ ਨੂੰ ਮਿਲਦਾ ਮੌਕਾ ਹੈ।।
- ਕੋਈ ਰੋਂਦਾ ਰੋਟੀ -ਜੁੱਲੀ ਨੂੰ,
- ਕੋਈ ਲੱਭੇ ਸੋਹਣੀ ਕੁੱਲੀ ਨੂੰ।
- ਪਰ ਮਿਹਨਤ ਕਰਨਾ ਔਖਾ ਹੈ,
- ਹੱਡਭੰਨ -ਖੁਰਨਾ ਔਖਾ ਹੈ।
- ਇਹ ਖੇਡ ਬੜਾ..............।
- ਸੌਖਾ ਹੈ ਕਹਿਣਾ ਤੇ ਸੁਣਨਾ ਵੀ,
- ਪਰ ਕਠਨ ਹੈਸਮਝਾ ਜਾਣਾ,
- ਕੁਝ ਆਪਣੇ ਵਰਤੇ ਤਜਰਬਿਆਂ ਚੋ
- ਕਿਸੇ ਹੋਰ ਨੂੰ ਰਾਹੇ ਪਾ ਜਾਣਾ।
- ਕੁਝ ਗੱਲ ਕਰਨੀ ਹਯਾਤੀ ਦੀ,
- ਕੁਝ ਆਪਣਾ ਦੁੱਖੜਾ ਰੋ ਜਾਣਾ।
- ਕੁਝ ਹੰਝੂ ਵਗਣੇ ਪਛਤਾਵੇ ਦੇ,
- ਤੇ ਆਪਣਾ ਅੰਦਰ ਧੋ ਜਾਣਾ।
- ਕੁਝ ਰੋਸੇ ਜਾਹਰ ਕਰ ਦੇਣੇ,
- ਕੁਝ ਅੰਦਰੋਂ ਅੰਦਰ ਸਹਿ ਜਾਣਾ।
- ਤੱਕਣਾ ਕਦੇ ਕੀੜੀਆਂ ਨੂੰ ਵੀ,
- ਕਦੇ ਜਿਦਾਂ ਲਾਉਣੀਆਂ ਬਾਜਾਂ ਨਾਲ,
- ਪਰ ਡਾਰੀ ਭਰਨਾ ਔਖਾ ਹੈ।
- ਇਹ ਖੇਡ ਬੜਾ................।
- ਇਹ ਜਿ਼ੰਦਗੀ ਦੇ ਝਮੇਲੇ ਨੇ,
- ਵੱਖੋ ਵੱਖਰੇ ਮੇਲੇ ਨੇ,
- ਕੋਈ ਭੀੜਾਂ ਵਿੱਚ, ਤੇ ਕਈ ਇੱਕਲੇ ਨੇ,
- ਦਰ ਸਭ ਨੇ ਆਪਣੇ -ਆਪਣੇ ਮੱਲੇ ਨੇ।
- ਕੋਈ ਰੋਵੇ ਆਪਣੇ ਕੰਮਾਂ ਨੂੰ,
- ਕੋਈ ਖੜ੍ਹਾ ਉਡੀਕੇ ਯੰਮਾਂ ਨੂੰ।
- ਸਭ ਅੱਖੋਂ ਉਰੇ ਭਰੋਖਾ ਹੈ।
- ਇਹ ਖੇਡ ਬੜਾ ਅਨੋਖਾ ਹੈ,
- ਹਰ ਇੱਕ ਨੂੰ ਮਿਲਦਾ ਮੌਕਾ ਹੈ, ਭਰ ਕੇ ਡੁੱਲਣਾ ਸੌਖਾ ਹੈ,
- ਖਾਲੀ ਨੂੰ ਭਰਨਾ ਔਖਾ ਹੈ।।
- ਰਣਜੀਤ ਕੌਰ ਬਾਜਵਾ
- (ਪੰਜਾਬੀ ਅਧਿਆਪਕਾ)