ਕਵਿਤਾ-ਅਰਜੋਈ
Read Count : 132
Category : Poems
Sub Category : N/A
ਕਸ਼ਮੀਰੀ ਪੰਡਤ ਕਰਨ ਅਰਜ਼ੋਈ,ਸਾਨੂੰ ਸਤਿਗੁਰੂ ਤੇਰਾ ਸਹਾਰਾ,ਦਿਸਦਾ ਨਾ ਕੋਈ ਹੋਰ ਕਿਨਾਰਾ,ਕਰਦੋ ਸਤਿਗੁਰੂ ਪਾਰ ਉਤਾਰਾ ,ਜ਼ੁਲਮ ਦੀ ਹੁਣ ਇਨਤਹਾ ਹੈ ਹੋਈ....ਕਸ਼ਮੀਰੀ ਪੰਡਤ ਕਰਨ ਅਰਜ਼ੋਈ।ਜਾਬਰ ਜ਼ੁਲਮ ਹੈ ਢਾਈ ਜਾਂਦਾ,ਹਰ ਨਕਸ਼ ਹੈ ਹਿੰਦ ਦਾ ਮਿਟਾਈ ਜਾਂਦਾ,ਮਾਨਵ ਹੋ ਕੇ ਮਨੁੱਖਤਾ ਨੂੰ ਭੁਲਾਈ ਜਾਂਦਾ,ਮਿਲਦੀ ਨਾ ਕੋਈ ਹੋਰ ਢੋਈ.....ਕਸ਼ਮੀਰੀ ਪੰਡਤ ਕਰਨ ਅਰਜ਼ੋਈ।ਜ਼ਾਲਿਮ ਹੈ ਬਹੁਤ ਹੀ ਮਾਰੂ,ਜ਼ੁਲਮ ਹੈ ਉਸਦਾ ਬਹੁਤ ਹੀ ਭਾਰੂ,ਕਿਹੜਾ ਉਸ ਦੇ ਜ਼ੁਲਮ ਨੂੰ ਠੱਲੂ,ਕੀ ਕੋਈ ਰੱਬ ਫ਼ਰਿਸ਼ਤਾ ਘੱਲੂ?ਮਿਲਦੀ ਨਾ ਕੋਈ ਕਨਸੋਈ..ਕਸ਼ਮੀਰੀ ਪੰਡਤ ਕਰਨ ਅਰਜ਼ੋਈ....ਸਤਿਗੁਰੂ ਜੀ ਕਰੋ ਪਾਰ ਉਤਾਰਾ,ਡੋਲੇ ਮਨਾਂ ਨੂੰ ਦਿਓ ਸਹਾਰਾ,ਕੋਈ ਤਾਂ ਇਸ ਦਾ ਹੱਲ ਹੋਵੇਗਾ?ਤੁਹਾਡੇ ਕੋਲੋਂ ਹੀ ਜ਼ਾਲਮ ਠੱਲ੍ਹ ਹੋਵੇਗਾ,ਤੁਹਾਡੇ ਬਾਜੋ ਹੋਰ ਨਾ ਕੋਈ....ਕਸ਼ਮੀਰੀ ਪੰਡਤ ਕਰਨ ਅਰਜੋਈ....।ਨੋਵੇਂ ਗੁਰਾਂ ਸੁਣੀ ਪੁਕਾਰ,ਰੱਖਿਆ ਲਈ ਫਿਰ ਹੋਏ ਤਿਆਰ,ਧਰਮ ਦੀ ਰੱਖਿਆ ਹੈ ਇੱਕ ਧਰਮ,ਦੱਸਿਆ ਇਹ ਹੈ ਨਿਰਮਲ ਕਰਮ,ਜ਼ਾਲਮ ਨੂੰ ਸਮਝਾਵਣ ਲਈ ,ਧਰਮ ਦਾ ਚੱਕਰ ਬਚਾਵਣ ਲਈ,ਸਮੇਂ ਦੀ ਹੀ ਪੁਕਾਰ ਹੈ ਹੋਈ.....ਕਸ਼ਮੀਰੀ ਪੰਡਤ ਕਰਨ ਅਰਜੋਈ....।ਕੋਸ਼ਿਸ਼ -ਰਣਜੀਤ ਕੌਰ ਬਾਜਵਾ